ਆਪਣੇ ਪਿੰਡ ਦੇ ਸਰਪੰਚ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ।
ਸੇਵਾ ਵਿਖੇ
ਸਰਪੰਚ,
ਗ੍ਰਾਮ ਪੰਚਾਇਤ,
ਪਿੰਡ ਹੁਸੈਨਪੁਰ,
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਪਿੰਡ ਦੀ ਵਿਹਨੀ ਅਤੇ ਗਲੀਆਂ ਵੱਲ ਦਿਵਾਉਣਾ ਚਾਹੁੰਦਾ ਹਾਂ। ਫਿਰਨੀ 'ਤੇ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਜਿਸ ਕਰਕੇ ਹਮੇਸ਼ਾਂ ਬਿਮਾਰੀਆਂ ਫੈਲਣ ਦਾ ਝਰ ਬਣਿਆ ਰਹਿੰਦਾ ਹੈ। ਕੁੱਤੇ, ਬਿੱਲੀਆਂ, ਸੂਰ ਤੇ ਹੋਰ ਅਵਾਰਾ ਪਸ਼ੂ ਇਹਨਾਂ ਗੰਦਗੀ ਦੇ ਢੇਰਾਂ ਨੂੰ ਫਰੋਲਦੇ ਰਹਿੰਦੇ ਹਨ, ਜਿਸ ਕਾਰਨ ਸੜਕ 'ਤੇ ਵੀ ਕੂੜਾ ਕਰਕਟ ਖਿਲਰ ਜਾਂਦਾ ਹੈ।ਗੰਦੇ ਪਾਣੀ ਦੇ ਨਿਕਾਸ ਲਈ ਵੀ ਉੱਚਿਤ ਪ੍ਰਬੰਧ ਨਹੀਂ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿਚ ਭਰ ਜਾਂਦਾ ਹੈ।ਸੋ ਮੈਂ ਆਪਣੇ ਪਿੰਡ ਵਾਸੀਆਂ ਵਲੋਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਕੂੜਾ ਚੁਕਾਉਣ ਦਾ ਉਪਰਾਲਾ ਕੀਤਾ ਜਾਵੇ। ਕੂੜਾ ਸੁੱਟਣ ਲਈ ਵੱਡੇ-ਵੱਡੇ ਢੱਕਣਦਾਰ ਢੋਲ ਰਖਵਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ। ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਨੂੰ ਮਾਫ਼ ਕਰਵਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀ ਘਾਤਕ ਬਿਮਾਰੀਆਂ ਤੋਂ ਬਚੇ ਰਹਿਣ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸਪਾਤਰ,
ਫ਼ਰਹਾਨ ਅਖਤਰ
ਪਿੰਡ ਹੁਸੈਨਪੁਰ
ਮਿਤੀ :: 13 ਮਈ, 2020
0 Comments