ਡਾਕ ਪ੍ਰਬੰਧ ਸੁਧਾਰਨ ਲਈ ਪੋਸਟ ਮਾਸਟਰ ਨੂੰ ਪੱਤਰ ਲਿਖੋ।
ਸੇਵਾ ਵਿਖੇ,
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫਿਸ,
ਮਾਲੇਰਕੋਟਲਾ।
ਵਿਸ਼ਾ : ਡਾਕ ਪ੍ਰਬੰਧ ਸੁਧਾਰਨ ਲਈ
ਸ੍ਰੀ ਮਾਨ ਜੀ
ਉਪਰੋਕਤ ਵਿਸ਼ੇ ਅਨੁਸਾਰ ਮੇ ਆਪਣੇ ਮੁਹੱਲੇ ਦੇ ਡਾਕੀਏ ਅਰਮਾਨ ਮਲਿਕ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਇਹ ਨੌਕਰੀ ਪ੍ਰਤੀ ਬਹੁਤ ਲਾਪਰਵਾਹ ਹੈ, ਉਹ ਕਦੇ ਵੀ ਕਿਸੇ ਦੀ ਡਾਕ ਸਮੇਂ ਸਿਰ ਨਹੀਂ ਵੰਡਦਾ। ਕਈ ਵਾਰ ਉਹ ਚਿੱਠੀਆਂ ਗ਼ਲਤ ਪਤੇ ਤੇ ਸੁੱਟ ਜਾਂਦਾ ਹੈ। ਜਿਸ ਉਨ੍ਹਾਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਹਫ਼ਤੇ ਮੇਰੇ ਭਰਾ ਦੀ ਨੌਕਰੀ ਦੀ ਚਿਠੀ ਉਹ ਚਾਰ ਦਿਨ ਲੇਟ ਦੇ ਕੇ ਗਿਆ ਹੈ। ਜਿਸ ਕਾਰਨ ਮੇਰੇ ਭਰਾ ਦਾ ਇੰਟਰਵਿਊ ਨਹੀਂ ਹੋ ਸਕਿਆ। ਇਸ ਤਰ੍ਹਾਂ ਲੋਕਾਂ ਨੂੰ ਇਸ ਡਾਕੀਏ ਕਾਰਨ ਬਹੁਤ ਦਿੱਕਤ ਪੇਸ਼ ਆ ਰਹੀ ਹੈ।
ਮੈਂ ਉਮੀਦ ਕਰਦਾ ਹਾਂ ਤੁਸੀਂ ਡਾਕੀਏ ਨੂੰ ਤਾੜਨਾ ਕਰੋਗੇ ਹੈ ਅੱਗੇ ਤੋਂ ਆਪਣੀ ਨੌਕਰੀ ਜ਼ਿੰਮੇਵਾਰੀ ਨਾਲ ਨਿਭਾਵੇ।
ਧੰਨਵਾਦ ਸਹਿਤ
ਆਪਦਾ ਵਿਸ਼ਵਾਸ ਪਾਤਰ
ਇਕਬਾਲ ਖਾਂ
ਮਿਤੀ 25 ਅਗਸਤ 2020
0 Comments