ਵਧਦੀ ਆਬਾਦੀ ਦੀ ਸਮੱਸਿਆ | Essay On Population in Punjabi



ਵਧਦੀ ਆਬਾਦੀ ਦੀ ਸਮੱਸਿਆ

ਅੱਜ ਸੰਸਾਰ ਵਿਚ ਨਸ਼ਾਖੋਰੀ ਪਰਮਾਣੂ ਹਥਿਆਰਾਂ ਅਤੇ ਵਧ ਰਹੀ ਆਬਾਦੀ ਮੁੱਖ ਸਮੱਸਿਆਵਾਂ ਹਨ। ਸਾਡਾ ਦੇਸ਼ ਬਹੁਤ ਸਾਰੀਆਂ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ। ਅੰਨ ਸੰਕਟ , ਆਰਥਿਕ ਸਮੱਸਿਆ, ਬੇਰੁਜ਼ਗਾਰੀ ਭ੍ਰਿਸ਼ਟਾਚਾਰ ,ਧਾਰਮਿਕ ਕੱਟੜਤਾ, ਦੰਗੇ ਅਤੇ ਨਕਲ ਮਾਰਨ ਵਾਲਿਆਂ ਦੀ ਸਮੱਸਿਆ ਆਦਿ। ਇਹਨਾਂ ਸਾਰੀਆਂ ਸਮੱਸਿਆਵਾਂ ਕਾਬੂ ਪਾਇਆ ਜਾ ਸਕੇਗਾ ਪਰ ਵਧ ਆਬਾਦੀ ਦੀ ਸਮੱਸਿਆ ਦਿਨੋ ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ।

ਭਾਰਤ ਦੀ ਆਬਾਦੀ 1 ਅਰਬ 36 ਕਰੋੜ ਤੋਂ ਵੱਧ ਚੁੱਕੀ ਹੈ। ਘਣਤਾ ਪੱਖੋਂ ਇਹ ਸੰਸਾਰ ਦੇ ਸਾਰੇ ਮੁਲਕਾਂ ਤੋਂ ਵੱਧ ਹੈ। ਇੰਨੀ ਵੱਡੀ ਅਬਾਦੀ ਲਈ ਕਰੋੜਾਂ ਮਕਾਨ, ਲੱਖਾਂ ਸਕੂਲ ਕਰੋੜਾਂ ਟਨ ਅਨਾਜ ਪ੍ਰਦੂਸ਼ਣ ਰਹਿਤ ਵਾਤਾਵਰਨ ਮਿਲਨਾ ਮੁਸ਼ਕਿਲ ਹੋ ਗਿਆ ਹੈ।

ਪੰਜਾਬ ਵਿੱਚ ਅਬਾਦੀ ਦੇ ਵਧਣ ਦਾ ਮੁੱਖ ਕਾਰਨ ਇਥੇ ਲੋਕਾਂ ਦਾ ਸੁਚੇਤ ਨਾ ਹੋਣਾ ਅਤੇ ਦੂਜੇ ਰਾਜਾਂ ਤੋਂ ਮਜ਼ਦੂਰਾਂ ਦਾ ਰੋਜ਼ੀ-ਰੋਟੀ ਦੀ ਭਾਲ ਵਿਚ ਇਥੇ ਆ ਕੇ ਵਸਣਾ। ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੈ , ਇਸੇ ਕਰਕੇ ਏਥੇ ਆਬਾਦੀ ਸੰਘਣੀ ਹੋ ਰਹੀ ਹੈ।

ਵਧਦੀ ਅਬਾਦੀ ਅਨੇਕਾਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਕੁਦਰਤ ਵੱਲੋਂ ਮਿਲੀਆਂ ਸਹੂਲਤਾਂ ਦੀ ਕਮੀ ਹੋ ਜਾਂਦੀ ਹੈ, ਲੋਕਾਂ ਦੀ ਭੀੜ ਬਸਤੀਆਂ ਵਿਚ ਰਹਿੰਦੀ ਹੈ ਜਿਸ ਨਾਲ ਜੀਵਨ ਪੱਧਰ ਨੀਵਾਂ ਹੁੰਦਾ ਹੈ ਸਾਰੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਜਿਸ ਨਾਲ ਰੋਜ਼ੀ ਰੋਟੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਵੇਹਲੇ ਦੇ ਭੁੱਖੇ ਲੋਕ਼ ਲੜਾਈ-ਝਗੜੇ ਕਰਦੇ ਹਨ।

ਉਹ ਆਪਣੇ ਬੱਚਿਆਂ ਦੀ ਸਿਹਤ ਤੇ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਗਰੀਬੀ ਕਾਰਨ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਬੀਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ। ਜਿਸ ਕਾਰਨ ਮਹਾਂਮਾਰੀ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ।


ਕੁਦਰਤੀ ਸਾਧਨਾਂ ਦੀ ਘਾਟ ਹੋਣ ਨਾਲ ਮਨੁੱਖ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੋ ਜਾਂਦਾ ਹੈ ਵੱਡੇ ਪਰਿਵਾਰ ਵਿੱਚ ਸਭ ਨੂੰ ਹਰ ਤਰਾਂ ਦੇ ਮੌਕੇ ਨਹੀਂ ਮਿਲਦੇ। ਸ਼ੁੱਧ ਪਾਣੀ ਸਾਫ ਵਾਤਾਵਰਨ ਅਤੇ ਪੂਰੀ ਖ਼ੁਰਾਕ ਨਹੀਂ ਮਿਲਦੀ।

ਭਾਰਤ ਇਕ ਲੋਕਰਾਜੀ ਦੇਸ਼ ਦੀ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਪਾਬੰਦੀ ਨਹੀਂ ਲਾਈ ਜਾ ਸਕਦੀ ਪਰ ਵੱਖ-ਵੱਖ ਪ੍ਰਚਾਰ ਦੇ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਸਰਪੰਚ ਨੂੰ ਆਪਣੇ ਹਲਕਿਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਕੇ ਪਰਿਵਾਰਾਂ ਨੂੰ ਸੀਮਤ ਰੱਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਅਜੇ ਵੀ ਸਮਾਂ ਹੈ ਇਸ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ ਤਾਂ ਸਭ ਨੂੰ ਘਰ ਭੋਜਨ ਤੇ ਰੁਜ਼ਗਾਰ ਮਿਲ ਸਕੇਗਾ।

Post a Comment

2 Comments

Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)