ਪ੍ਰਦੂਸ਼ਣ ਦੀ ਸਮੱਸਿਆ
ਪ੍ਰਦੂਸ਼ਣ ਤੋਂ ਭਾਵ ਹੈ ਸਾਡਾ ਕੁਦਰਤੀ ਵਾਤਾਵਰਨ ਸਾਡੇ ਰਹਿਣ ਯੋਗ ਨਾ ਹੋਣਾ। ਮਨੁੱਖ ਦੀ ਆਧੁਨਿਕ ਦੁਨੀਆ ਦੀ ਚਾਹਤ ਅਤੇ ਲਾਪਰਵਾਹੀ ਕਾਰਨ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਦੂਸ਼ਣ ਕਾਰਨ ਸਾਡੇ ਆਲੇ ਦੁਆਲੇ ਅਨੇਕਾਂ ਨਵੀਆਂ ਬਿਮਾਰੀਆਂ ਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਚਾਰ ਪ੍ਰਕਾਰ ਦਾ ਪ੍ਰਦੂਸ਼ਣ ਧਰਤੀ ਤੇ ਰਹਿਣ ਵਾਲੇ ਜੀਵਾਂ ਲਈ ਖ਼ਤਰਨਾਕ ਹੈ।
ਪਾਣੀ ਪ੍ਰਦੂਸ਼ਣ: ਪਾਣੀ ਜੀਵਨ ਦਾ ਆਧਾਰ ਹੈ ਪਰ ਅਜੋਕੇ ਮਨੁੱਖ ਵੱਲੋਂ ਕਾਰਖਾਨਿਆਂ, ਸੀਵਰੇਜ ,ਘਰਾਂ ਦਾ ਗੰਦ ਦਰਿਆਵਾਂ ,ਨਾਲਿਆਂ ਵਿੱਚ ਸੁੱਟ ਕੇ ਪੀਣ ਯੋਗ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ। ਪੋਲੀਥੀਨ ਦੀ ਵਰਤੋਂ ਨੇ ਪਾਣੀ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਪੇਟ ਦੀਆਂ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਵਾ ਪ੍ਰਦੂਸ਼ਣ: ਜੀਵਾਂ ਦੇ ਸਾਹ ਲੈਣ ਲਈ ਸ਼ੁੱਧ ਹਵਾ ਸਭ ਤੋਂ ਜ਼ਰੂਰੀ ਹੈ। ਭਾਰਤ ਕੋਲ ਭਾਫ਼, ਡੀਜ਼ਲ ਅਤੇ ਪਟਰੋਲ ਨਾਲ ਚੱਲਣ ਵਾਲੇ ਇੰਜਣਾਂ ਦੇ ਉਦਯੋਗੀਕਰਨ ਦੀ ਤਰੱਕੀ ਦੇ ਨਾਲ ਪ੍ਰਦੂਸ਼ਣ ਵਿੱਚ ਵਾਧਾ ਕੀਤਾ ਹੈ। ਕਾਰਖਾਨਿਆਂ ਦੀਆਂ ਚਿਮਨੀਆਂ ਚੋਂ ਨਿਕਲਣ ਵਾਲੇ ਧੂੰਏਂ ਨੇ ਹਵਾ ਵਿੱਚ ਸਲਫਰ, ਕਾਰਬਨ, ਨਾਈਟ੍ਰੋਜਨ ਆਦਿ ਤੱਤਾਂ ਵਿੱਚ ਵਾਧਾ ਕਰ ਕੇ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ।
ਭੂਮੀ ਪ੍ਰਦੂਸ਼ਣ: ਖੇਤੀ ਦੀ ਉਪਜ ਵਧਾਉਣ ਲਈ ਲੋੜੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਹੋ ਰਹੀ ਹੈ। ਇਸ ਨਾਲ ਧਰਤੀ ਤੋਂ ਪੈਦਾ ਅੰਨ ਅਤੇ ਸਬਜ਼ੀਆਂ ਆਦਿ ਰਾਹੀਂ ਖਾਦਾਂ ਦਾ ਜ਼ਹਿਰ ਮਨੁੱਖਾਂ ਦੇ ਅੰਦਰ ਜਾ ਰਿਹਾ ਹੈ। ਕਾਰਖਾਨਿਆਂ ਅਤੇ ਘਰਾਂ ਦਾ ਕੂੜਾ ਕਰਕਟ ਦੀ ਭੂਮੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਚਮੜੀ ਦੇ ਰੋਗ ਫੈਲ ਰਹੇ ਹਨ। ਅਜਿਹੀ ਸਥਿਤੀ ਵਿਚੇ ਧਰਤੀ ਤੇ ਜੀਵਨ ਅਸੰਭਵ ਹੈ।
ਧੁਨੀ ਪ੍ਰਦੂਸ਼ਣ: ਆਵਾਜਾਈ ਦੇ ਸਾਧਨ ਕਾਰਖ਼ਾਨੇ, ਜਰਨੇਟਰ ਲਾਊਡ ਸਪੀਕਰ, ਬੰਬ ਵਿਸਫੋਟ ਲਗਾਤਾਰ ਧੁਨੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਜਿਸ ਨਾਲ ਮਨੁੱਖ ਦੀ ਸ਼ਾਂਤੀ ਭੰਗ ਹੋ ਰਹੀ ਹੈ ਬਲੱਡ ਪ੍ਰੈਸ਼ਰ, ਸਿਰ ਵਿੱਚ ਦਰਦ, ਚਿੜਚਿੜਾਪਣ , ਬੋਲਾਪਨ, ਨੀਂਦ ਨਾ ਆਉਣ ਆਦਿ ਕਈ ਤਰ੍ਹਾਂ ਦੇ ਰੋਗਾਂ ਵਿਚ ਵਾਧਾ ਹੋ ਰਿਹਾ ਹੈ। ਮਨੁੱਖ ਨੇ ਸਵਰਗ ਵਰਗੀ ਧਰਤੀ ਤੇ ਜਿਉਂਦੇ ਜੀ ਨਰਕ ਪੈਦਾ ਕਰ ਲਿਆ ਹੈ।
ਸੁਝਾਅ:
1. ਅਬਾਦੀ ਤੇ ਕੰਟਰੋਲ ਕਰਨਾ।
2. ਵੱਧ ਤੋਂ ਵੱਧ ਰੁੱਖ ਲਗਾਉਣੇ।
3. ਪੋਲੀਥੀਨ ਦੀ ਵਰਤੋਂ ਬੰਦ ਕਰ ਨੀਂ।
4.ਡੰਗਰਾਂ ਦੇ ਮਲ-ਮੂਤਰ, ਕੂੜਾ-ਕਰਕਟ, ਫਾਲਤੂ ਉਦਯੋਗਿਕ ਪਦਾਰਥਾਂ ਨੂੰ ਠੀਕ ਤਰ੍ਹਾਂ ਨਾਲ ਸੰਭਾਲਣਾ
5.ਜਹਿਰੀਲੀਆਂ ਗੈਸਾਂ ਪੈਦਾ ਕਰਨ ਵਾਲੇ ਕਾਰਖਾਨਿਆਂ ਨੂੰ ਬੰਦ ਕਰਨਾ।
6. ਆਮ ਲੋਕਾਂ ਨੂੰ ਪ੍ਰਦੂਸ਼ਣ ਦੇ ਮਾਰੂ ਖਤਰਿਆਂ ਤੋਂ ਜਾਣੂ ਕਰਵਾਉਣਾ।
7. ਪ੍ਰਦੂਸ਼ਣ ਸਬੰਧੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਾ।
ਪ੍ਰਦੂਸ਼ਣ ਵਰਗੀ ਸਮੱਸਿਆ ਵੱਲ ਸਮੇਂ ਸਿਰ ਉਚੇਚਾ ਧਿਆਨ ਨਾ ਦਿੱਤਾ ਗਿਆ ਤਾਂ ਉਸ ਦੇ ਬਹੁਤ ਹੀ ਭਿਆਨਕ ਸਿੱਟੇ ਭੁਗਤਣ ਲਈ ਤਿਆਰ ਹੈ।
3 Comments
Beelkul gatiya
ReplyDeleteNot as I want but ok
ReplyDeleteNot as I want but ok
ReplyDelete