ਗੁਰੂ ਨਾਨਕ ਦੇਵ ਜੀ
ਭੂਮਿਕਾ : ਸਾਡਾ ਭਾਰਤ ਪੀਰਾਂ - ਪੈਗੰਬਰਾਾਂ , ਸਾਧੂ ਸੰਤਾਂ, ਰਿਸ਼ੀਆਂ ,ਮੁਨੀਆਂ ਤੇ ਅਵਤਾਰਾਂਦੀ ਧਰਤੀ ਹੈ । ਸਮੇਂ ਸਮੇਂ ਨਾਲ ਅਵਤਾਰਾਂ ਦੀ ਵੀ ਜੋਤ ਇੱਥੇ ਪ੍ਰਗਟ ਹੋਈ। ਜਿਸ ਵਿੱਚੋਂ ਗੁਰੂ ਨਾਨਕ ਦੇਵ ਜੀ ਇੱਕ ਅਜਿਹੇ ਮਹਾਂਪੁਰਖ ਸਨ, ਜਿਹਨਾਂ ਨੇ ਕਲਜੁਗ ਵਿੱਚ ਅਵਤਾਰ ਧਾਰਿਆ ਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਆਪ ਸਿੱਖ ਧਰਮ ਦੇ ਪਹਿਲੇ ਗੁਰੂ ਸਨ।
ਜਨਮ ਤੇ ਵਿੱਦਿਆ: ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ, ਪਾਕਿਸਤਾਨ (ਨਨਕਾਣਾ ਸਾਹਿਬ) ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤੀ ਦੇਵੀ ਦੀ ਸੁਭਾਗੀ ਕੁੱਖੋਂ ਹੋਇਆ। ਮਹਿਤਾ ਕਾਲੂ ਜੀ ਪਿੰਡ ਵਿੱਚ ਪਟਵਾਰੀ ਸਨ। ਜਦੋਂ ਆਪ ਸੱਤ ਸਾਲ ਦੇ ਹੋਏ ਤਾਂ, ਆਪਦੇ ਪਿਤਾ ਜੀ ਨੇ ਆਪ ਨੂੰ ਵਿੱਦਿਆ ਵਾਸਤੇ ਗੋਪਾਲ ਨਾਂ ਦੇ ਪਾਂਧੇ ਪਾਸ ਪੜ੍ਹਨ ਲਈ ਭੇਜਿਆ। ਇਸਤੋਂ ਬਾਅਦ ਆਪ ਨੇ ਪੰਡਿਤ ਬ੍ਰਿਜਨਾਥ ਕੋਲੋਂ ਸੰਸਕ੍ਰਿਤ ਦੀ ਭਾਸ਼ਾ ਅਤੇ ਮੌਲਵੀ ਰੁਕਨ ਦੀਨ ਕੋਲੋਂ ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ, ਪਰ ਛੋਟੀ ਉਮਰ ਵਿੱਚ ਹੀ ਆਪ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਆਪ ਨੇ ਆਪਣੀ ਸੂਝ ਤੇ ਗਿਆਨ ਦਾ ਸਬੂਤ ਦੇਕੇ ਕਾਜ਼ੀ ਅਤੇ ਮੁੱਲਾ ਨੂੰ ਹੈਰਾਨ ਕਰ ਦਿੱਤਾ।
ਬਚਪਨ: ਬਚਪਨ ਤੋਂ ਹੀ ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਆਪ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ ਤੇ ਨਾਹੀਂ ਦੁਨਿਆਵੀ ਕੰਮਾਂ ਵਿੱਚ। ਪਿਤਾ ਜੀ ਆਪ ਨੂੰ ਦੁਨਿਆਵੀ ਕੰਮਾਂ ਵਿੱਚ ਲਾਉਣਾ ਚਹੁੰਦੇ ਸਨ, ਪਰ ਜਗਤ-ਜਲੰਦੇ ਨੂੰ ਤਾਰਨ ਵਾਲੇ ਗੁਰੂ ਜੀ ਹਮੇਸ਼ਾ ਪਰਮੇਸ਼ਰ ਦੀ ਧੁਨ ਵਿਚ ਇਕ-ਮਿਕ ਰਹਿੰਦੇ ਸਨ। ਇੱਕ ਵਾਰ ਪਿਤਾ ਜੀ ਨੇ ਆਪ ਨੂੰ ਮੱਝਾਂ ਚਾਰਣ ਲਈ ਭੇਜਿਆ ਤਾਂ ਮੱਝਾਂ ਨੇ ਜੱਟ ਦਾ ਖੇਤ ਉਜਾੜ ਦਿੱਤਾ ਉਲਾਂਭਾ ਮਿਲਣ ਤੇ ਜਦੋਂ ਜਾ ਕੇ ਦੇਖਿਆ ਤਾਂ ਖੇਤ ਪਹਿਲਾਂ ਨਾਲੋਂ ਵੀ ਹਰੇ ਭਰੇ ਸੀ।
ਸੱਚਾ ਸੌਦਾ:ਇੱਕ ਵਾਰ ਆਪ ਜੀ ਦੇ ਪਿਤਾ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਰਸਤੇ ਵਿੱਚ ਆਪ ਜੀ ਨੂੰ ਕੁਛ ਭੁੱਖੇ ਸਾਧੂ ਮਿਲੇ। ਆਪ ਨੇ ਓਹਨਾ 20 ਰੁਪਈਆਂ ਦਾ ਰਾਸ਼ਨ ਲੇ ਕੇ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ। ਪਿਤਾ ਜੀ ਦੇ ਪੁੱਛਣ ਤੇ ਆਪ ਨੇ ਜਵਾਬ ਦਿੱਤਾ ਕੇ ਇਸ ਤੋਂ ਵੱਧ ਸੱਚਾ ਸੌਦਾ ਕੀ ਹੋ ਸਕਦਾ ਹੈ।
ਨਵਾਬ ਦੌਲਤ ਖਾਂ ਦੀ ਨੌਕਰੀ ਕਰਨਾ: ਪਿਤਾ ਜੀ ਨੇ ਆਪ ਨੂੰ ਆਪਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇੱਥੇ ਆਪਣੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਰਾਸ਼ਨ ਤੋਲਣ ਦੀ ਨੌਕਰੀ ਕੀਤੀ। ਇੱਥੇ ਵੀ ਆਪਣੀ ਸੁਰਤ ਤੇਰਾ ਤੇਰਾ ਤੇ ਅਟਕ ਗਈ। ਵਿਰੋਧੀਆਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ, ਜਦੋਂ ਜਾਂਚ ਪੜਤਾਲ ਕੀਤੀ ਤਾਂ ਏਥੇ ਵੀ ਵਾਧਾ ਹੀ ਨਿਕਲਿਆ।
ਵੇਈਂ ਨਦੀ ਵਿੱਚ ਪ੍ਰਵੇਸ਼: ਸੁਲਤਾਨਪੁਰ ਰਹਿੰਦਿਆਂ ਹੀ ਆਪਦੀ ਜ਼ਿੰਦਗੀ ਵਿਚ ਵੱਡਾ ਮੋੜ ਆਇਆ। ਇੱਕ ਦਿਨ ਆਪ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਤਿੰਨ ਦਿਨ ਅਲੋਪ ਰਹੇ, ਚੋਥੇ ਦਿਨ ਜਦੋਂ ਬਾਹਰ ਆਏ ਤਾਂ ਆਪ ਨੇ ਫਰਮਾਇਆ "|| ਨਾ ਕੋਈ ਹਿੰਦੂ ਨਾ ਮੁਸਲਮਾਣੁ ||
ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼: ਆਪ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਹੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਆਪ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹਨ।
ਉਦਾਸੀਆਂ ਦਾ ਦੌਰ ਰੰਭ: ਗੁਰੂ ਜੀ ਦੁਨਿਆਵੀ ਕੰਮ ਕਾਜ ਛੱਡ ਕੇ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਲਈ ਦੇਸ਼ ਪ੍ਰਦੇਸ ਦੀ ਯਾਤਰਾ ਲਈ ਤੁਰ ਪਏ। ਇਸ ਸਮੇਂ ਮਰਦਾਨਾ ਰਬਾਬੀ ਵੀ ਆਪਦੇ ਨਾਲ ਸੀ। ਆਪ ਰੱਬੀ ਬਾਣੀ ਦਾ ਕੀਰਤਨ ਕਰਦੇ ਲੋਕਾਂ ਨੂੰ ਫੋਕੇ ਕਰਮਾਂ, ਕਾਂਡਾ, ਪਾਖੰਡਾਂ ਤੇ ਵਹਿਮਾਂ ਭਰਮਾਂ ਨੂੰ ਛੱਡ ਕੇ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਰਚਨਾਵਾਂ: ਆਪ ਦੀ ਪ੍ਰਮੁੱਖ ਬਾਣੀ ਜਪੁਜੀ ਸਾਹਿਬ, ਰਾਗ ਆਸਾ, ਪੱਟੀ, ਸਿੱਧ, ਗੋਸ਼ਟਿ, ਬਾਰਾਮਾਹ, ( ਤੁਖਾਰੀ) ਸੋਹਲੇ, ਅਲਾਹੁਣੀਆਂ ਆਦਿ ਹਨ। ਆਪ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਅੰਤਿਮ ਸਮਾਂ: ਆਪ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਗੁਜ਼ਾਰਿਆ। ਇੱਥੇ ਹੀ ਆਪਨੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਬਖਸ਼ੀ, ਜੋ ਗੁਰੂ ਅੰਗਦ ਦੇਵ ਨਾਮ ਨਾਲ ਮਸ਼ਹੂਰ ਹੋਏ। 5 ਸਤੰਬਰ 1939 ਨੂੰ ਆਪ ਜੋਤੀ ਜੋਤਿ ਸਮਾ ਗਏ।
0 Comments