ਲੇਖ - ਗੁਰੂ ਗੋਬਿੰਦ ਸਿੰਘ ਜੀ | Essay On Guru Gobind Singh Ji


ਭੂਮਿਕਾ: ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਅਤੇ ਸਰਬੰਸ ਕੌਮ ਅਤੇ ਧਰਮ ਖਾਤਰ ਕੁਰਬਾਨ ਕਰ ਦਿੱਤਾ ਜਿਸ ਕਰਕੇ ਆਪ ਨੂੰ ਇਤਿਹਾਸ ਵਿੱਚ ਸਰਬੰਸਦਾਨੀ ਆਖ ਕੇ ਸਤਿਕਾਰਿਆ ਜਾਂਦਾ ਹੈ ਸੰਤ ਸਿਪਾਹੀ ਸਨ। ਆਪ ਇਕ ਯੋਧਾ ਹੋਣ ਦੇ ਨਾਲ ਨਾਲ ਫ਼ਕੀਰ ਵੀ ਸਨ ਗੁਰੂ ਗੋਬਿੰਦ ਸਿੰਘ ਜੀ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਵੀਰ ਸੈਨਿਕਾਂ ਵਿਚ ਬਦਲ ਕੇ ਸਿੱਖ ਜਾਤ ਨੂੰ ਇੱਕ ਵੀਰ ਜਾਤ ਬਣਾ ਦਿੱਤਾ ।

ਜਨਮ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਹੋਇਆ ਆਪ ਦਾ ਜਨਮ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਜਨਮ ਸਮੇਂ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਗਏ ਹੋਏ ਸਨ। ਕੋਈ ਕੋ ਕੀ ਜਾਣਦਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ।  

             ਬਚਪਨ: ਆਪ ਦਾ ਬਚਪਨ ਪਟਨੇ ਵਿਖੇ ਬਤੀਤ ਹੋਇਆ ਬਚਪਨ ਤੋਂ ਹੀ ਆਪ ਨੂੰ ਆਪਣੇ ਸਾਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਲੜਾਈਆਂ ਲੜਨ ਦਾ ਸ਼ੌਕ ਸੀ। ਬਚਪਨ ਤੋਂ ਹੀ ਨਿਸ਼ਾਨੇਬਾਜ਼ ਬਣਨ ਦੇ ਸ਼ੌਕ ਨੇ ਆਪ ਨੂੰ ਮਹਾਨ ਯੋਧਾ ਬਣਾ ਦਿੱਤਾ 6 ਸਾਲ ਦੀ ਉਮਰ ਵਿੱਚ ਆਨੰਦਪੁਰ ਸਾਹਿਬ ਆ ਗਏ । ਇਥੇ ਆਪ ਨੇ ਵੱਖ-ਵੱਖ ਭਾਸ਼ਾਵਾਂ ਜਿਵੇਂ ਸੰਸਕ੍ਰਿਤ ਬਰਾਜ਼,ਅਰਬੀ, ਫਾਰਸੀ ਅਤੇ ਪੰਜਾਬੀ ਸਿੱਖੀ ਵੱਖ-ਵੱਖ ਗ੍ਰੰਥਾਂ ਦਾ ਅਧਿਅਨ ਕੀਤਾ ਖਾਸ ਕਰਕੇ ਆਦਿ ਗ੍ਰੰਥ ਸਾਹਿਬ ਜੀ ਦਾ ਇਥੋਂ ਹੀ ਆਪ ਨੇ ਸ਼ਸਤਰ ਵਿੱਦਿਆ ਵਿੱਚ ਮੁਹਾਰਤ ਪਾਈ।    

              ਪਿਤਾ ਜੀ ਦੀ ਸ਼ਹੀਦੀ: ਔਰੰਗਜ਼ੇਬ ਹਿੰਦੂਆਂ ਤੇ ਅੱਤਿਆਚਾਰ ਕਰ ਰਿਹਾ ਸੀ ਉਨ੍ਹਾਂ ਦਾ ਸਫ਼ਾਇਆ ਕਰਨ ਤੇ ਤੁਲਿਆ ਹੋਇਆ ਸੀ ਔਰੰਗਜ਼ੇਬ ਦੇ ਜੁਲਮਾਂ ਤੋਂ ਤੰਗ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ ਬਚਾਅ ਲਈ ਫਰਿਆਦ ਕੀਤੀ ਉਨ੍ਹਾਂ ਦਾ ਦੁੱਖ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਲਈ ਸ਼ਹੀਦ ਹੋਣ ਲਈ ਦਿੱਲੀ ਤੋਰੀਆ ਉਸ ਸਮੇਂ ਆਪ ਦੀ ਉਮਰ ਮਸਾਂ 9 ਸਾਲ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ। 

             ਗੁਰਗੱਦੀ ਸੰਭਾਲਣੀ: ਪਿਤਾ ਜੀ ਦੀ ਕੁਰਬਾਨੀ ਪਿੱਛੋਂ ਸਾਰੀ ਜ਼ਿੰਮੇਵਾਰੀ ਆਪ ਦੇ ਮੋਢਿਆਂ ਤੇ ਆ ਪਈ। ਉਸ ਸਮੇਂ ਆਪ ਦੇ ਚੁਫੇਰੇ ਸਮੱਸਿਆਵਾਂ ਹੀ ਸਮੱਸਿਆਵਾਂ ਸਨ ਗੁਰਗੱਦੀ ਲਈ ਭਣੇਵੀ ਨਰਾਜ਼ ਸਨ ਦੂਸਰਾ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੁੰਦੇ ਸਨ। ਆਪ ਨੇ ਆਪਣੇ ਫ਼ੌਜੀ ਤਾਕਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਆਪ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਨੂੰ ਕੇਸ ਰੱਖਣ ਦਾ ਹੁਕਮ ਦੇ ਦਿੱਤਾ ਸਰਹੰਦ ਦਾ ਨਵਾਬ ਆਪ ਦਾ ਜਾਨੀ ਦੁਸ਼ਮਨ ਬਣ ਚੁੱਕਾ ਸੀ ਕਈ ਪਾਸਿਆਂ ਤੋਂ ਆਪ ਵਿਰੁੱਧ ਪ੍ਰਚਾਰ ਹੋ ਰਿਹਾ ਸੀ।   

        ਪਹਾੜੀ ਰਾਜਿਆਂ ਨਾਲ ਟੱਕਰ: 1686 ਈਸਵੀ ਵਿਚ ਪਹਾੜੀ ਰਾਜਿਆਂ ਨਾਲ ਆਪਨੇ ਘਮਸਾਨ ਦਾ ਯੁੱਧਕੀਤਾ ਭੰਗਾਣੀ ਦੇ ਯੁੱਧ ਵਿੱਚ ਪਹਾੜੀ ਰਾਜਿਆਂ ਦੀ ਬੁਰੀ ਤਰ੍ਹਾਂ ਹਾਰ ਹੋਈ। 

           ਖਾਲਸਾ ਪੰਥ ਦੀ ਸਾਜਨਾ: ਸੋਲਾਂ ਸੌ ਨੜਿਨਵੇਂ ਈਸਵੀ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਆਪ ਨੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਬੁਲਾਇਆ ਸੰਗਤ ਦੀ ਹਾਜ਼ਰੀ ਵਿੱਚ ਆਪ ਨੇ ਬੜੇ ਹੀ ਵਚਿੱਤਰ ਢੰਗ ਨਾਲ ਪੰਜ ਵਿਅਕਤੀ ਚੁਣੇ ਇਹਨਾਂ ਵਿੱਚ ਸਭ ਜਾਤਾਂ ਦੇ ਲੋਕ ਸਨ ਉਨ੍ਹਾਂ ਪੰਜਾਂ ਨੂੰ ਇਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਫੇਰ ਉਨ੍ਹਾਂ ਦੇ ਹੱਥੋਂ ਅੰਮ੍ਰਿਤ ਛਕਿਆ ਉਨ੍ਹਾਂ ਪੰਜ ਸਿੰਘਾਂ ਨੂੰ ਪੰਜ ਪਿਆਰੇ ਆਖਿਆ ਇਸ ਰਸਮ ਨਾਲ ਆਪ ਨੇ ਛੂਤ-ਛਾਤ ਜਾਤ-ਪਾਤ ਦਾ ਖੰਡਨ ਕੀਤਾ ਸਿੱਖ ਪੰਥ ਦੀ ਵੱਖਰੀ ਪਛਾਣ ਸਥਾਪਤ ਕੀਤੀ। ਉਨ੍ਹਾਂ ਨੂੰ ਪੰਜ ਕਕਾਰ ਪਹਿਨਣੇ ਇਸ ਪ੍ਰਕਾਰ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਧਰਮ ਨੂੰ ਖਾਲਸਾਈ ਰੂਪ ਦੇ ਕੇ ਸੰਪੂਰਨ ਬਣਾ ਦਿੱਤਾ।

ਚਮਕੌਰ ਦੀ ਲੜਾਈ: ਗੁਰੂ ਸਾਹਿਬ ਨੇ ਮੁਗਲਾਂ ਨਾਲ ਚਮਕੌਰ ਵਿਖੇ ਇਕ ਭਿਆਨਕ ਲੜਾਈ ਲੜੀ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦਿਆਂ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਇਸ ਲੜਾਈ ਪਿੱਛੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ ਗਏ। 
          ਤਲਵੰਡੀ ਸਾਬੋ ਜਾਣਾ: ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਚਲੇ ਗਏ ਏਥੋਂ ਔਰੰਗਜੇਬ ਨੂੰ ਜਫ਼ਰਨਾਮੇ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ ਜ਼ਾਲਿਮ ਔਰੰਗਜ਼ੇਬ ਦੀ ਮੌਤ ਦਾ ਕਾਰਨ ਬਣਿਆ ਇਥੇ ਹੀ ਆਪ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ     ਦੀ ਖਬਰ ਮਿਲੀ।    

        ਬੰਦਾ ਬਹਾਦਰ ਨੂੰ ਅਸ਼ੀਰਵਾਦ: ਅੰਤ ਵਿਚ ਆਪ ਨਦੇੜ ਚਲੇ ਗਏ ਇਥੇ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਸਿਰ ਆਪਣੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੇ ਜਫ਼ਰਨਾਮਾ ਲਿਖਿਆ। ਬੈਰਾਗੀ ਸਾਧੂ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਉਸ ਨੂੰ ਅਸ਼ੀਰਵਾਦ ਦੇ ਕੇ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਭੇਜ ਦਿੱਤਾ।  

              ਜੋਤੀ ਜੋਤ ਸਮਾਉਣਾ: ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਨੂੰ ਮਾਰ ਮੁਕਾਉਣ ਲਈ ਦੋ ਪਠਾਨ ਭੇਜੇ ਪਰਮਾਤਮਾ ਦੀ ਭਗਤੀ ਵਿਚ ਲੀਨ ਸਨ ਆਪ ਤੇ ਹਮਲਾ ਹੋਇਆ ਦੋਵਾਂ ਹਮਲਾਵਾਰਾਂ ਵਿੱਚੋਂ ਇਕ ਤਾਂ ਉਥੇ ਹੀ ਮਾਰ ਦਿੱਤਾ ਗਿਆ ਦੂਸਰਾ ਭੱਜੇ ਜਾਂਦੇ ਮਾਰਿਆ ਗਿਆ ਪਰ ਇਸ ਸਮੇਂ ਗੁਰੂ ਸਾਹਿਬ ਦੇ ਵੀ ਪੇਟ ਵਿੱਚ ਛੁਰਾ ਲੱਗਾ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਅੰਤ ਸਮੇਂ ਆਪ ਨੇ ਸਿੱਖਾਂ ਨੂੰ ਸੱਦ ਕੇ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਆਦੇਸ਼ ਦਿੱਤਾ।


Post a Comment

0 Comments