ਲੇਖ- ਸਿਨਮਾ ਘਰ | Essay On Cinema in Punjabi



 ਸਿਨਮਾ ਘਰ

ਸਿਨੇਮਾ-ਹਾਲ  ਹਰਪ੍ਰਕਾਰ ਦੇ ਗਿਆਨ ਵਿਗਿਆਨ ਦਾ ਸਾਧਨ ਅਤੇ ਹਰ ਅਮੀਰ-ਗਰੀਬ ਲਈ ਇੱਕ ਸ਼ਾਨਦਾਰ ਮਨੋਰੰਜਨ ਪੇਸ਼ ਕਰਦਾ ਹੈ। ਇਹ ਗਿਆਨ ਵਿਗਿਆਨ ਦਾ ਦੇਖਣ ਸੁਣਨ ਦਾ ਮਹੱਤਵਪੂਰਨ ਸਾਧਨ ਹੈ।

ਸਿਨਮਾ ਮਨੁੱਖ ਦੇ ਸੁਹਜ ਸੁਆਦ ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਉਸ ਦੀ ਅੰਦਰਲੀ ਰਚਨਾਤਮਿਕ ਕਿਰਿਆ ਨੂੰ ਵੀ ਜਾਗ੍ਰਿਤ ਕਰਦਾ ਹੈ।ਇਹ ਜਨਤਕ ਸੁਧਾਰਾਂ ਵਹਿਮਾਂ-ਭਰਮਾਂ ਗਲਤ ਧਾਰਨਾਵਾਂ ਨੂੰ ਜਨਤਾ ਵਿੱਚੋਂ ਹਟਾ ਕੇ ਮਨੁੱਖੀ ਉੱਨਤੀ ਦਾ ਸਾਧਨ ਬਣ ਸਕਦਾ ਹੈ।

ਵਿਦਿਆ ਦੇ ਪਸਾਰ ਅਤੇ ਸਮਾਜ ਦੇ ਸੁਧਾਰ ਲਈ ਚੰਗੇ ਚੰਗੇ ਵਿਦਵਾਨ ਅਤੇ ਕਲਾਕਾਰਾਂ ਦੇ ਸਹਿਯੋਗ ਨਾਲ ਫਿਲਮਾਂ ਤਿਆਰ ਕੀਤੀਆਂ ਜਾਣ। ਇਹ ਫ਼ਿਲਮ ਸਮਾਜ ਨੂੰ ਲੋੜੀਂਦੀ ਅਗਵਾਈ ਦੇ ਸਕਣ। ਮਨੁੱਖੀ ਹਮਦਰਦੀ ,ਧਰਮ ਮਾਨਵੀ ਗੁਣਾਂ ,ਸਾਰਥਿਕਤਾ ਅਤੇ ਸਮਾਜਿਕ ਕੁਰੀਤੀਆਂ ਤੇ ਅਨੇਕਾਂ ਫ਼ਿਲਮਾਂ ਬਣ ਸਕਦੀਆਂ ਹਨ।


ਵਿਦਿਆਰਥੀਆਂ ਨੂੰ ਤਕਨੀਕੀ ਵਿਸ਼ਿਆਂ ਦੀ ਜਾਣਕਾਰੀ ਦੇਣ, ਸੱਭਿਆਚਾਰਕ ਵਿਰਸੇ ਦੀ ਪਛਾਣ ਕਰਵਾਉਣ ,ਵਾਧੀ ਅਬਾਦੀ ਦੀਆਂ ਹਾਨੀਆਂ ,ਬਿਮਾਰੀਆਂ ਫੈਲਣ ਦੇ ਕਾਰਣਾਂ ਦੀ ਸੂਝ, ਦੇਸ਼ ਦੇ ਕਨੂੰਨ ਤਰੱਕੀ ਦੀਆਂ ਯੋਜਨਾਵਾਂ ਤੇ ਪੁੰਨ ਦਾਨ ਆਦਿ ਅਨੇਕਾਂ ਵਿਸ਼ਿਆਂ ਤੇ ਫ਼ਿਲਮਾਂ ਬਣਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਦੇਸ਼ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿਨਮਾ ਘਰ ਹਨ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਸਰਕਾਰ ਨੂੰ ਮਨੋਰੰਜਨ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਆਮਦਨ ਹੋ ਰਹੀ ਹੈ। ਫਿਲਮ ਬਣਾਉਣ ਤੋਂ ਲੈਕੇ ਸਮੇਂ ਤੱਕ ਆਉਣ ਤੱਕ ਅਨੇਕਾਂ ਲੋਕਾਂ ਨੂੰ ਕੰਮ ਮਿਲਦਾ ਹੈ। ਵੱਖ-ਵੱਖ ਕੰਪਨੀਆਂ ਆਪਣੇ ਉਤਪਾਦਾਂ ਦੇ ਇਸ਼ਤਿਹਾਰ ਦੇ ਕੇ ਆਪਣਾ ਵਪਾਰ ਵਧਾਉਂਦੇ ਹਨ।


ਸੱਭਿਆਚਾਰ ਅਤੇ ਕਲਾ ਦੇ ਖੇਤਰ ਵਿੱਚ ਵਧੀਆ ਫਿਲਮਾਂ ਅਤੇ ਕਲਾਕਾਰ ਅਨੇਕਾਂ ਹੀ ਇਨਾਮ ਜਿੱਤਦੇ ਹਨ।

ਸਿਨਮੇ ਦੇ ਜਿੱਥੇ ਅਨੇਕਾਂ ਲਾਭ ਹਨ, ਉਥੇ ਇਸ ਦੀ ਸਹੀ ਵਰਤੋਂ ਨਾ ਹੋਣ ਕਰਕੇ ਕਈ ਨੁਕਸਾਨ ਵੀ ਹਨ। ਫ਼ਿਲਮਾਂ ਵਿਚ ਮਾਰ-ਕੁਟਾਈ ਦਾ ਦ੍ਰਿਸ਼ ਬਹੁਤ ਭੈੜਾ ਪ੍ਰਭਾਵ ਪਾਉਂਦੇ ਹਨ। ਬੱਚੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਹਨ।

ਵਿਦਿਆਰਥੀ ਜਦੋਂ ਆਪਣੀ ਪੜ੍ਹਾਈ ਵੱਲੋਂ ਅਵੇਸਲੇ ਹੋ ਕੇ ਜ਼ਿਆਦਾ ਫਿਲਮਾਂ ਦੇਖਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਤੇ ਬੁਰਾ ਅਸਰ ਪੈਂਦਾ ਹੈ ਜਾਗਣ ਦੇ ਨਾਲ ਅੱਖਾਂ ਤੇ ਵੀ ਅਸਰ ਪੈਂਦਾ ਹੈ।

ਸੈਂਸਰ ਬੋਰਡ ਵੱਲੋਂ ਮਾਰਧਾੜ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਨੂੰ ਵਧਾਉਣ ਵਾਲੀਆਂ ਫ਼ਿਲਮਾਂ ਤੇ ਰੋਕ ਲਾਉਣੀ ਚਾਹੀਦੀ ਹੈ ਅਜਿਹੀਆਂ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਲਈ ਕਲਿਆਣਕਾਰੀ ਸਿੱਧ ਹੋ ਸਕੇ।

Post a Comment

1 Comments

Emoji
(y)
:)
:(
hihi
:-)
:D
=D
:-d
;(
;-(
@-)
:P
:o
:>)
(o)
:p
(p)
:-s
(m)
8-)
:-t
:-b
b-(
:-#
=p~
x-)
(k)