ਬਸ ਸੇਵਾ ਨਿਯਮਤ ਕਰਵਾਉਣ ਸੰਬੰਧੀੋ

 


ਸੇਵਾ ਵਿਖੇ, 
ਮੈਨੇਜਰ ਸਾਹਿਬ, 
ਪੰਜਾਬ ਰੋਡਵੇਜ਼, 
ਜਲੰਧਰ
ਵਿਸ਼ਾ : ਬਸ ਨੂੰ ਨਿਯਮਿਤ ਕਰਵਾਉਣ ਲਈ ਪੱਤਰ 

ਸ੍ਰੀ ਮਾਨ ਜੀ


ਸਵਨਮਰ ਬੇਨਤੀ ਕਿ  ਵਕ ਸਾਡੇ ਪਿੰਡ  ਤੋਂ ਜਲੰਧਰ ਤੱਕ ਜੋ ਲੋਕਲ ਬੱਸ ਚਲਦੀ ਹੈ , ਇਸ ਦਾ ਪਿੰਡ  ਤੋਂ ਚੱਲਣ ਤੇ ਪਿੰਡ  ਪਹੁੰਚਣ  ਦਾ ਸਮਾਂ ਬੜਾ ਅਨਿਯਮਿਤ ਹੈ ।ਬਸ ਦੇ  ਪਿੰਡ  ਤੋਂ ਚੱਲਣ  ਦਾ ਸਮਾਂ ਤਾਂ ਸਵੇਰੇ  ਅੱਠ ਵਜੇ ਦਾ ਹੈ , ਪਰ ਇਸ ਦਾ ਡਰਾਈਿਰ ਤੇ ਕੰਡਕਟਰ ਬਸ ਨੂੰ  ਕਦੇ ਵੀ  ਸਮੇਂ ਸਿਰ ਨਹੀਂ  ਤੋਰਦੇ। ਉਹ  ਕਈ ਵਾਰ  ਤਾਂ ਘਰੋਂ  ਹੀ ਲੇਟ ਆਉਂਦੇ ਹਨ  ਤੇ ਜੇ ਕਦੇ   ਸਮੇਂ ਸਿਰ ਨ ਆ  ਵੀ ਜਾਣ ਤਾਂ ਬਸ ਅੱਡੇ  ‘ਤੇ ਬੈਠ ਕੇ ਚਾਹ  ਪੀਣ ਲੱਗ ਜਾਂਦੇ ਹਨ।
।ਅਤੇ ਕਈ ਵਾਰ ਆਪਣੇ ਸਾਥੀਆਂ ਨਾਲ ਬਹਿ ਕੇ ਗੱਪ ਮਾਰਨ ਲੱਗ ਜਾਂਦੇ ਹਨ , ਜਿਸ ਕਾਰਨ ਕੰਮ ਤੇ ਜਾਂ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ , ਕਈ ਮੁਸਾਫਿਰਾਂ ਨੇ ਅਗਲੇ ਅੱਡੇ ਤੋਂ ਦੂਜੀ ਬਸ ਫੜ ਕੇ ਦਫਤਰ ਜਾਣਾ ਹੁੰਦਾ ਹੈ ਲੇਟ ਪੁਹੰਚਣ ਕਰਕੇ ਕਈ ਵਾਰ ਓਹਨਾ ਦੀ ਬਸ ਲੰਘ ਜਾਂਦੀ ਹੈ , ਦੁਪਹਿਰ ਤੇ ਸ਼ਾਮ ਸਮੇਂ ਵੀ ਇਹ ਬਸ ਟੀਮ ਸਿਰ ਨਹੀਂ ਚੱਲਦੀ।
ਇਸ ਬਸ ਦੀ ਹਾਲਤ ਵੀ ਬਹੁਤ ਖਰਾਬ ਹੈ , ਕਈ ਵਾਰ ਤਾ ਇਸਦਾ ਇੰਜਣਰਸਤੇ ਵਿਚ ਹੀ ਬੰਦ ਹੋ ਜਾਂਦਾ ਹੈ ਤੇ ਸਵਾਰੀਆਂ ਨੂੰ ਧੱਕਾ ਲਗਾ ਕੇ ਬਸ ਸਟਾਰਟ ਕਰਾਉਣੀ ਪੈਂਦੀ ਹੈ , ਬਸ ਦੀਆ ਸੀਟਾਂ ਵੀ ਟੁੱਟੀਆਂ ਹੋਈਆਂ ਹਨ ਜਿਸ ਕਾਰਨ ਸਵਾਰੀਆਂ ਨੂੰ ਬੈਠਣ ਵਿਚ ਮੁਸ਼ਕਿਲ ਹੁੰਦੀ ਹੈ। ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਹੀਏ ਹਨ ਜਿਸ ਨਾਲ ਠੰਡ ਅਤੇ ਬਾਰਿਸ਼ ਦੇ ਸਮੇਂ ਬਹੁਤ ਔਖਾ ਹੁੰਦਾ ਹੈ ।

ਸੋ ਆਪਜੀ ਨੂੰ ਬੇਨਤੀ ਹੈ ਕੇ ਤੁਸੀਂ  ਮੁਸਾਫ਼ਰਾਂ ਦੀ ਪਰੇਸ਼ਾਨੀ ਨੂੰ ਸ਼ਾਮਝਦੇ ਹੋਏ ਪਿੰਡ ਦੀ ਬੱਸ ਸੇਵਾ ਸੁਧਾਰਾਂ ਵੱਲ ਧਿਆਨ ਦੇਵੋਗੇ।

ਧੰਨਵਾਦ ਸਾਹਿਤ ।

ਆਪਜੀ ਦਾ ਵਿਸ਼ਵਾਸ਼ ਪਾਤਰ
ਸੁਖਬੀਰ ਬਾਦਲ   

Post a Comment

0 Comments