ਪੰਦਰਾਂ ਅਗਸਤ
ਸੁਤੰਤਰਤਾ ਦੀ ਜ਼ਰੂਰਤ: ਚੰਗੀ ਜ਼ਿੰਦਗੀ ਲਈ ਸੁਤੰਤਰਤਾ ਮਨੁੱਖ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜਿਉਦੇ ਰਹਿਣ ਸਾਹ ਲੈਣਾ। ਕੋਈ ਵਿਅਕਤੀ ਉਦੋਂ ਹੀ ਬੋਲਣ, ਸੁਣਨ, ਘੁੰਮਣ ਆਦਿ ਸੁਤੰਤਰਤਾ ਦਾ ਆਨੰਦ ਮਾਣ ਸਕਦਾ ਹੈ ਜਦੋਂ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ। ਗੁਲਾਮੀ ਦੇ ਜੀਵਨ ਨਾਲੋਂ ਮੌਤ ਚੰਗੀ ਹੁੰਦੀ ਹੈ
ਵਿਦੇਸ਼ੀ ਪਠਾਣਾ ਤੇ ਮੁਗ਼ਲਾਂ ਵਿਰੁੱਧ ਸੰਘਰਸ਼: ਲੱਗ-ਭਗ ਹਜ਼ਾਰ ਸਾਲ ਵੱਖ ਵੱਖ ਸਮਿਆਂ ਤੇ ਵਿਦੇਸ਼ੀਆਂ ਨੇ ਭਾਰਤ ਨੂੰ ਗੁਲਾਮ ਬਣਾਇਆ ਤੇ ਲੁੱਟਿਆ ਸਮੇਂ ਸਮੇਂ ਦੇਸ਼ ਭਰ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਅਨਿਆਂ ਵਿਰੁੱਧ ਭਾਰਤੀਆ ਵੱਲੋਂ ਰਹੇ ਹਨ। ਵਿਦੇਸ਼ੀ ਪਠਾਣਾਂ ਤੇ ਮੁਗ਼ਲਾਂ ਦੇ ਗੁਲਾਮੀ ਵਿਰੁੱਧ ਰਾਣਾ ਪਰਤਾਪ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾ ਸਕਦਾ।
ਅੰਗਰੇਜ਼ਾਂ ਵਿਰੁੱਧ ਸੰਘਰਸ਼: ਭਾਰਤ ਦੇ ਲੋਕਾਂ ਨੇ ਗੁਲਾਮੀ ਦੇ ਦੁੱਖ ਨੂੰ ਬਹੁਤਾ ਅੰਗਰੇਜ਼ੀ ਰਾਜ ਵਿੱਚ ਹੀ ਮਹਿਸੂਸ ਕੀਤਾ। ਸਮੁੱਚੇ ਭਾਰਤ ਵਿੱਚੋਂ ਉੱਠੇ ਦੇਸ਼ ਭਗਤਾਂ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਤੇ ਸੁਤੰਤਰਤਾ ਪ੍ਰਾਪਤੀ ਲਈ ਕੁਰਬਾਨੀਆਂ ਦਿੱਤੀਆਂ। ਅਜ਼ਾਦੀ ਦੀ ਲੜਾਈ ਵਿੱਚ ਨਾਮਧਾਰੀ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ, ਕਾਂਗਰਸ ਪਾਰਟੀ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਅਜ਼ਾਦ ਹਿੰਦ ਫੌਜ ਆਦਿ ਵਿਚ ਹਿੱਸਾ ਲੈ ਰਹੇ ਨੌਜਵਾਨਾ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਅਜੀਤ ਸਿੰਘ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਤੇ ਨੇਤਾ ਸੁਭਾਸ਼ ਚੰਦਰ ਬੋਸ ਆਦਿ ਅਜ਼ਾਦੀ ਦੀ ਲਹਿਰ ਪ੍ਰਸਿੱਧ ਆਗੂ ਹੋਏ ਹਨ।
ਅਜ਼ਾਦੀ ਦੀ ਪ੍ਰਾਪਤੀ: ਅੰਤ ਦੇਸ਼ ਭਗਤਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਅੱਗੇ ਝੁਕ ਦੇ 15 ਅਗਸਤ 1947 ਈਸਵੀ ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਭਾਰਤ ਵਿੱਚ ਆਜ਼ਾਦੀ ਦੀਆਂ ਸੁਨਹਿਰੀ ਕਿਰਨਾਂ ਖ਼ਿਲਾਰਦਾ ਦਾ ਸੂਰਜ ਨਿਕਲ ਆਇਆ।
ਸੁਤੰਤਰਤਾ ਦਿਵਸ ਸਮਾਰੋਹ: ਪਦਰਾ ਅਗਸਤ ਦਾ ਦਿਨ ਸਮੁੱਚੇ ਭਾਰਤ ਵਾਸੀਆਂ ਲਈ ਗੌਰਵ ਭਰਿਆ ਦਿਨ ਹੈ। ਹਰ ਸਾਲ ਭਾਰਤ ਵਾਸੀ ਇਸ ਦਿਨ ਨੂੰ ਇੱਕ ਤਿਉਹਾਰ ਵਾਂਗ ਮਨਾਉਂਦੇ ਹਨ। ਇਸ ਦਿਨ ਸਵੇਰੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਉੱਪਰ ਤਿਰੰਗਾ ਝੰਡਾ ਝੁਲਾਉਂਦੇ ਹਨ। ਉਹ ਆਜ਼ਾਦੀ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਕੌਮ ਦੇ ਨਾਂ ਸੰਦੇਸ਼ ਪ੍ਰਸਾਰਿਤ ਕਰਦੇ ਹਨ।ਦੇਸ਼ ਦੀਆਂ ਸੈਨਾਵਾਂ ਪਰੇਡ ਕਰਦੀਆਂ ਹਨ ਅਤੇ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।ਸਾਰੇ ਦੇਸ਼ਵਾਸੀ ਟੈਲੀਵਿਜ਼ਨ ਉੱਪਰ ਇਸ ਪ੍ਰੋਗਰਾਮ ਨੂੰ ਦੇਖਦੇ ਹਨ।ਦੇਸ਼ ਦੀ ਰਾਜਧਾਨੀ ਤੋਂ ਇਲਾਵਾ ਦੇਸ਼ ਭਰ ਵਿੱਚ ਭਿੰਨ ਭਿੰਨ ਥਾਵਾਂ ਉੱਤੇ ਇਸ ਨੂੰ ਮਨਾਇਆ ਜਾਂਦਾ ਹੈ। ਰਾਜਾਂ ਦੇ ਮੁੱਖ ਮੰਤਰੀ, ਦੂਸਰੇ ਮੰਤਰੀ ਤੇ ਜ਼ਿਲਾ ਅਧਿਕਾਰੀ ਭਿੰਨ ਭਿੰਨ ਮਿੱਥੇ ਥਾਵਾਂ ਉਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ।
ਦੇਸ਼ ਪ੍ਰਤੀ ਸਾਡਾ ਫ਼ਰਜ਼: ਭਾਰਤੀਆਂ ਨੂੰ ਇਹ ਦਿਨ ਬੇਅੰਤ ਕੁਰਬਾਨੀਆਂ ਤੇ ਸੈਂਕੜੇ ਸ਼ਹੀਦੀਆਂ ਪਿਛੋਂ ਪ੍ਰਾਪਤ ਹੋਇਆ ਹੈ। ਅੱਜ ਸਾਡਾ ਕਰਤੱਵ ਇਹ ਹੈ ਕਿ ਅਸੀਂ ਭਾਰਤ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ ਮਨ ਧਨ ਕੁਰਬਾਨ ਕਰਨ ਲਈ ਤਿਆਰ ਰਹੇ ਤੇ ਇੱਥੇ ਪਸਰ ਰਹੇ ਪ੍ਰਚਾਰ ਅਤੇ ਕੱਟੜਵਾਦ ਵਿਰੋਧ ਕਰੀਏ।
1 Comments
Faltu bekar website hai brainly is best sari information galat hai inke nahi pata toh mat dalo
ReplyDelete